1.2 ਲਾਇਫ਼ ਇਨ ਦਾ ਯੂਕੇ ਟੇਸਟ ਲੇਣਾ

ਇਹ ਕਿਤਾਬਚਾ ਲਾਇਫ਼ ਇਨ ਦਾ ਯੂਕੇ ਟੈਸਟ ਲਈ ਤਿਆਰੀ ਕਰਨ ਚ ਤੁਹਾਡੀ ਮਦਦ ਕਰੇਗਾ. ਟੈਸਟ ਵਿੱਚ ਯੂਕੇ ਵਿੱਚ ਜੀਵਨ ਦੇ ਅਹਿਮ ਪਹਿਲੂਆਂ ਬਾਰੇ 24 ਸਵਾਲ ਸ਼ਾਮਿਲ ਹਨ. ਸਵਾਲ ਪੁਸਤਕ ਦੇ ਸਾਰੀਆਂ ਹਿੱਸਿਆਂ ਤੇ ਆਧਾਰਿਤ ਹਨ . ਟੈਸਟ ਸ਼ੈਸ਼ਨ ਤੇ ਟੈਸਟ ਲੈਣ ਵਾਲੇ ਹਰ ਇੱਕ ਵਿਅਕਤੀ ਲਈ 24 ਸਵਾਲ ਭਿੰਨ ਹੋਣਗੇ.

ਲਾਇਫ਼ ਇਨ ਦਾ ਯੂਕੇ ਟੈਸਟ ਆਮ ਤੌਰ ਤੇ ਅੰਗਰੇਜ਼ੀ ਵਿੱਚ ਲਿਆ ਜਾਂਦਾ ਹੈ, ਹਾਲਾਂਕਿ ਜੇ ਤੁਸੀਂ ਵੈਲਸ਼ ਜ ਸਕੌਟਲਡ ਦੀ ਗਾਇਲਿਕ ਵਿੱਚ ਇਸ ਨੂੰ ਕਰਨਾ ਚਾਹੁੰਦੇ ਹੋ ਤੇ ਖਾਸ ਪ੍ਰਬੰਧ ਕੀਤਾ ਜਾ ਸਕਦਾ ਹੈ.

ਤੁਸੀਂ ਸਿਰਫ ਇੱਕ ਰਜਿਸਟਰਡ ਅਤੇ ਪ੍ਰਵਾਨਿਤ ਕੇਂਦਰ ਤੇ ਹੀ ਲਾਇਫ਼ ਇਨ ਦਾ ਯੂਕੇ ਟੈਸਟ ਦੇ ਸਕਦੇ ਹੋ. ਯੂਕੇ ਦੇ ਦੁਆਲੇ ਲਗਭਗ 60 ਟੇਸਟ ਕੇਂਦਰ ਹਨ. ਤੁਸੀਂ ਟੇਸਟ ਸਿਰਫ ਆਨਲਾਈਨ ਹੀ ਬੁੱਕ ਕਰ ਸਕਦੇ ਹੋ, www.lifeintheuktest.gov.uk ਤੇ. ਤੁਹਾਨੂੰ ਕਿਸੇ ਵੀ ਹੋਰ ਸਥਾਪਨਾ ਤੇ ਆਪਣਾ ਟੈਸਟ ਨਹੀ ਦੇਣਾ ਚਾਹੀਦਾ ਕਿਉਂਕਿ ਯੂਕੇ ਬਾਰਡਰ ਏਜੰਸੀ ਸਿਰਫ ਰਜਿਸਟਰ ਕੀਤੇ ਟੈਸਟ ਕੇਂਦਰ ਦੇ ਸਰਟੀਫਿਕੇਟ ਨੂੰ ਸਵੀਕਾਰ ਕਰੇਗੀ. ਜੇਕਰ ਤੁਸੀਂ ਆਇਲ ਆਫ ਮੈਨ ਜ ਚੈਨਲ ਦੀਪ ਚ ਰਹਿੰਦੇ ਹੋ, ਤੇ ਲਾਇਫ਼ ਇਨ ਦਾ ਯੂਕੇ ਟੈਸਟ ਲੈਣ ਲਈ ਵੱਖ ਵੱਖ ਪ੍ਰਬੰਧ ਹਨ .

ਆਪਣਾ ਟੇਸਟ ਬੁੱਕ ਕਰਦੇ ਵੇਲੇ, ਹਿਦਾਇਤਾਂ ਨੂ ਧਿਆਨ ਨਾਲ ਪੜ੍ਹਨਾ. ਇਹ ਨਿਸ਼ਚਿਤ ਕਰੋ ਕੀ ਤੁਹਾਡੀ ਵੇਰਵਿਆਂ ਸਹੀ ਤੌਰ ਤੇ ਭਰੀਆਂ ਜਾਰੀਆਂ ਹਨ. ਤੁਹਾਨੂੰ ਟੈਸਟ ਕਰਨ ਲਈ ਤੁਹਾਡੇ ਨਾਲ ਪਛਾਣ ਅਤੇ ਪਤੇ ਦਾ ਪਰਮਾਨ ਲੈਕੇ ਜਾਣ ਦੀ ਲੋੜ ਹੋਵੇਗੀ. ਜੇ ਤੁਸੀਂ ਇਨ੍ਹਾਂ ਨੂ ਲੈਕੇ ਨਹੀ ਜਾਂਦੇ ਹੋ, ਤੇ ਤੁਸੀਂ ਪ੍ਰੀਖਿਆ ਦੇਣ ਯੋਗ ਨਹੀ ਹੋਵੋਗੇ.

1.2.1 ਇਸ ਕਿਤਾਬਚੇ ਨੂ ਕਿਵੇਂ ਬਰਤਣਾ

ਤੁਹਾਨੂੰ ਟੈਸਟ ਪਾਸ ਕਰਨ ਲਈ ਜੋ ਸਭ ਕੁਝ ਜਾਣਨ ਦੀ ਲੋੜ ਹੈ, ਉਹ ਇਸ ਪੁਸਤਕ ਵਿੱਚ ਸ਼ਾਮਿਲ ਕੀਤਾ ਗਿਆ ਹੈ. ਸਵਾਲ ਸਾਰੀ ਕਿਤਾਬ ਤੇ ਆਧਾਰਿਤ ਹੋਣਗੇ, ਜਿਦੇ ਵਿੱਚ ਇਹ ਪ੍ਰਚਾਲਣ ਵੀ ਸ਼ਾਮਲ ਹੈ, ਇਸ ਲਈ ਨਿਸ਼ਚਿਤ ਰੂਪ ਤੇ ਸਾਰੀ ਕਿਤਾਬ ਦਾ ਚੰਗੀ ਤਰਾਂ ਅਧਿਐਨ ਕਰਨਾ. ਇਹ ਪੁਸਤਕ ਇਹ ਨਿਸ਼ਚਿਤ ਕਰਨ ਲਈ ਲਿਖੀ ਗਈ ਹੈ ਕੀ ਜੋ ਵੀ ਵਿਅਕਤੀ ਏਸੋਲ ਪਰਵੇਸ਼ ਪੱਧਰ 3 ਜਾਂ ਉਤਾਂ ਅੰਗਰੇਜ਼ੀ ਪੜ੍ਹ ਸਕਦਾ ਹੈ, ਉਹਨੂ ਭਾਸ਼ਾ ਨਾਲ ਕੋਈ ਵੀ ਮੁਸ਼ਕਲ ਨਾ ਹੋਵੇ.

ਪੁਸਤਕ ਦੀ ਪਿਛਾਂਹ ਸ਼ਬਦਾਵਲੀ ਜਿਦੇ ਚ ਕੁਝ ਸ਼ਬਦਕੁੰਜੀਆਂ ਅਤੇ ਵਾਕੰਸ਼ ਸ਼ਾਮਿਲ ਹਨ, ਤੁਹਾਨੂੰ ਮਦਦਗਾਰ ਸਾਬਿਤ ਹੋ ਸਕਦੀ ਹੈ.

‘ਚੈੱਕ ਕਰੋ ਕਿ ਤੁਹਾਨੂੰ ਸਮਝ ਹੈ’ ਬਕਸੇ ਅਗਵਾਈ ਲਈ ਹਨ. ਉਹ ਤੁਹਾਨੂੰ ਕੁਝ ਖਾਸ ਚੀਜ਼ਾ ਸਮਝਣ ਵਿੱਚ ਤੁਹਾਡੀ ਮਦਦ ਕਰਣਗੇ. ਸਿਰਫ਼ ਇਨ੍ਨਾਂ ਬਕਸੇਆਂ ਚ ਉਭਰੀਆਂ ਗਈਆਂ ਚੀਜ਼ਾਂ ਨੂ ਜਾਨਣਾ ਟੇਸਟ ਪਾਸ ਕਰਣ ਲਈ ਕਾਫ਼ੀ ਨਹੀ ਹੋਵੇਗਾ. ਤੁਹਾਨੂੰ ਇਹ ਨਿਸ਼ਚਿਤ ਕਰਣ ਦੀ ਲੋੜ ਹੈ ਕੀ ਤੁਹਾਨੂੰ ਕਿਤਾਬ ਵਿੱਚ ਹਰ ਚੀਜ਼ ਸਮਝ ਆਵੇ, ਇਸ ਲਈ ਕ੍ਰਿਪਾ ਕਰ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ ਜੀ.

1.2.2 ਹੋਰ ਜਾਣਕਾਰੀ ਕਿਥੋ ਪ੍ਰਾਪਤ ਕੀਤੀ ਜਾ ਸਕਦੀ ਹੈ

ਤੁਸੀਂ ਹੇਠ ਦਿੱਤੀ ਥਾਵਾਂ ਤੋਂ ਅਧਿਕ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ:

  • ਯੂਕੇ ਬਾਰਡਰ ਏਜੰਸੀ ਦੀ ਵੈੱਬਸਾਈਟ (ukba.homeoffice.gov.uk) ਅਰਜ਼ੀ ਦੀ ਪ੍ਰਕਿਰਿਆ ਅਤੇ ਫਾਰਮ ਜੇੜੇ ਤੁਹਾਨੂੰ ਪੂਰਾ ਕਰਨ ਦੀ ਲੋੜ ਪਵੇਗੀ ਦੀ ਜਾਣਕਾਰੀ ਲਈ.
  • ਲਾਇਫ਼ ਇਨ ਦਾ ਯੂਕੇ ਟੇਸਟ ਵੈੱਬਸਾਈਟ (lifeintheuktest.gov.uk) ਟੇਸਟ ਅਤੇ ਟੇਸਟ ਲੈਣ ਲਈ ਕਿਵੇਂ ਥਾਂ ਬੁਕ ਕਰੀਏ ਦੀ ਜਾਣਕਾਰੀ ਲਈ.
  • uk (www.gov.uk) ਏਸੋਲਕੋਰਸ ਅਤੇ ਆਪਣੇ ਖੇਤਰ ਵਿੱਚ ਉਹ ਕਿਵੇਂ ਲਭਣਾ ਹੈ ਉਸ ਦੀ ਜਾਣਕਾਰੀ ਲਈ.

Check that you understand

  • ਬ੍ਰਿਟਿਸ਼ ਸਮਾਜ ਦੇ ਯਥਾਰਥਕ ਮੁੱਲਾਂ ਦੀ ਉਤਪਤੀ
  • ਬ੍ਰਿਟਿਸ਼ ਜੀਵਨ ਦੇ ਬੁਨਿਆਦੀ ਅਸੂਲ
  • ਸਥਾਈ ਨਿਵਾਸ ਦੇ ਨਾਲ ਆਣ ਵਾਲੀਆਂ ਜ਼ਿਮੇਵਾਰੀਆਂ ਅਤੇ ਆਜ਼ਾਦੀਆਂ
  • ਇੱਕ ਸਥਾਈ ਨਿਵਾਸੀ ਜ ਨਾਗਰਿਕ ਬਣਨ ਦੀ ਕਾਰਵਾਈ

This study guide is also available in: arArabicbeBengalidrDarizh-hansChinese (Simplified)enEnglishguGujaratihiHindineNepalipshPashtoplPolishtaTamiltrTurkishurUrdu