1.1 ਸਥਾਈ ਨਿਵਾਸੀ ਬਣਨਾ

ਯੂਕੇ ਦੀ ਸਥਾਈ ਨਿਵਾਸੀ ਜ ਨਾਗਰਿਕ ਬਣਨ ਦੀ ਅਰਜ਼ੀ ਦੇਣ ਲਈ , ਤੁਹਾਨੂੰ ਲੋੜ ਹੈ:

  • ਅੰਗਰੇਜ਼ੀ ਬੋਲਣ ਅਤੇ ਪੜ੍ਹਨ ਦੀ
  • ਯੂਕੇ ਵਿਚ ਜੀਵਨ ਦੀ ਚੰਗੀ ਸਮਝਦੀ

ਇਸ ਵੇਲੇ (ਜਨਵਰੀ 2013 ਮੁੱਢੋਂ) ਜਰੂਰਤ ਅਨੁਸਾਰ ਤੁਹਾਡੀ ਪਰਿਖਆ ਲੇਣ ਦੇ ਦੋ ਤਰੀਕੇ ਮੌਜੂਦ ਹਨ:

  • ਲਾਈਫ਼ ਇਨ ਦਾ ਯੂਕੇ ਟੇਸਟ ਲੇਣਾ. ਸਵਾਲ ਇਸ ਤਰੀਕੇ ਨਾਲ ਲਿਖੇ ਗਏ ਹਨ ਜਿਸ ਦੇ ਲਈ ਅੰਗਰੇਜ਼ੀ ਭਾਸ਼ਾ ਨੂ ਇੰਗਲਿਸ਼ ਫ਼ੋਰ ਸ੍ਪਿਕਰਸ ਆਫ਼ ਅਦਰ ਲੇੰਗੁਏਜ (ਏਸੋਲ) ਪਰਵੇਸ਼ ਪੱਧਰ 3 ਤਕ, ਸਮਝਣ ਦੀ ਲੋੜ ਹੁੰਦੀ ਹੈ, ਇਸ ਲਈ ਅੰਗ੍ਰੇਜ਼ੀ ਭਾਸ਼ਾ ਦਾ ਵਖਰਾ ਟੈਸਟ ਲੈਣ ਡੀ ਕੋਈ ਲੋੜ ਨਹੀ ਹੈ. ਇਥੇ ਜਿਹੜੇ ਲੋਕ ਵਰਕ ਵਿਸ਼ਾ ਤੇ ਹਨ, ਜਿਦੇ ਚ ਟੀਅਰ 1 ਅਤੇ ਟੀਅਰ 2 ਦੇ ਅੰਕ – ਅਧਾਰਿਤ ਸਿਸਟਮ ਵਾਲੇ ਵੀ ਸ਼ਾਮਲ ਹਨ, ਉਹਨਾਂ ਨੂ ਆਮ ਤੌਰ ਤੇ ਲਾਇਫ਼ ਇਨ ਦਾ ਯੂਕੇ ਟੇਸਟ ਜਰੂਰ ਪਾਸ ਕਰਨਾ ਪੈਂਦਾ ਹੈ.
  • ਸਿਟੀਜ਼ਨਸ਼ਿਪ ਦੇ ਨਾਲ ਅੰਗਰੇਜ਼ੀ ਵਿੱਚ ਏਸੋਲ ਕੋਰਸ ਪਾਸ ਕਰਨਾ. ਤੁਹਾਨੂੰ ਇਹ ਕੋਰਸ ਉਦੋਂ ਕਰਨਾ ਪਾਏਗਾ ਜੇਕਰ ਤੁਹਾਡੀ ਅੰਗਰੇਜ਼ੀ ਦੀ ਮਿਆਰੀ ਏਸੋਲ ਪਰਵੇਸ਼ ਪੱਧਰ 3 ਹੇਠ ਹੈ. ਇਹ ਕੋਰਸ ਤੁਹਾਨੂੰ ਆਪਣੀ ਅੰਗਰੇਜ਼ੀ ਵਿੱਚ ਸੁਧਾਰ ਕਰਨ ਲਈ ਅਤੇ ਯੂਕੇ ਵਿੱਚ ਜ਼ਿੰਦਗੀ ਦੇ ਬਾਰੇ ਹੋਰ ਸਿੱਖਣ ਵਿੱਚ ਮਦਦ ਕਰੇਗਾ. ਕੋਰਸ ਦੇ ਅੰਤ ਵਿੱਚ ਤੁਹਾਡਾ ਟੈਸਟ ਲਿਆ ਜਾਵੇਗਾ.

ਜੇਕਰ ਤੁਸੀਂ ਇਹ ਟੇਸਟ ਇਕ ਵਾਰ ਪਾਸ ਕਰ ਦਿੱਤਾਫ਼ੇਰ ਤੁਸੀਂ ਸਥਾਈ ਨਿਵਾਸ ਜ ਬ੍ਰਿਟਿਸ਼ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਹੋ. ਜੋ ਫਾਰਮ ਤੁਹਾਨੂੰ ਭਰਨਾ ਹੈ ਅਤੇ ਜੋਸਬੂਤ ਤੁਹਾਨੂੰ ਮੁਹੱਈਆ ਕਰਨ ਦੀ ਲੋੜ ਹੈ ਉਹ ਤੁਹਾਡੀ ਨਿੱਜੀ ਹਾਲਾਤ ਤੇ ਨਿਰਭਰ ਕਰੇਗਾ. ਅਰਜ਼ੀ ਨੂੰ ਪੇਸ਼ ਕਰਨ ਲਈ ਫ਼ੀਸ ਹੈ,ਜੋ ਕਿ ਅਰਜ਼ੀਆਂ ਦੀ ਵੱਖ ਵੱਖ ਕਿਸਮ ਦੇ ਲਈ ਵੱਖ ਵੱਖ ਹੈ. ਸਾਰੇ ਫ਼ਾਰਮ ਅਤੇ ਫੀਸ ਦੀ ਸੂਚੀ ਯੂਕੇ ਬਾਰਡਰ ਏਜੰਸੀ ਦੀ ਵੈੱਬਸਾਈਟ ਤੇ ਪਾਇਆ ਜਾ ਸਕਦਾ ਹੈ, www.ukba.homeoffice.gov.uk

ਅਕਤੂਬਰ 2013 ਤੋਂ, ਜਰੂਰਤਾਂ ਚ ਤਬਦੀਲੀ ਹੋ ਜਾਵੇਗੀ. ਉਸ ਤਾਰੀਖ਼ ਤੋਂ,ਸਥਾਈ ਨਿਵਾਸ ਜ ਬ੍ਰਿਟਿਸ਼ ਨਾਗਰਿਕਤਾ ਲਈ, ਤੁਹਾਨੂੰ ਲੋੜ ਹੋਵੇਗੀ ਕਰਨ ਦੀ:

  • ਲਾਇਫ਼ ਇਨ ਦਾ ਯੂਕੇ ਟੇਸਟ ਪਾਸ ਕਰਨਾ.

            ਅਤੇ

  • ਹਵਾਲਾ ਦੇ ਕਾਮਨ ਯੂਰਪੀ ਫਰੇਮਵਰਕ ਦੇ ਬੀ1ਤੇ ਅੰਗਰੇਜ਼ੀ ਵਿੱਚ ਬੋਲਣ ਅਤੇ ਸੁਣਨ ਦੇ ਹੁਨਰ ਦਾ ਸਵੀਕਾਰਯੋਗ ਸਬੂਤ ਪੇਸ਼ ਕਰਨਾ. ਇਹ ਏਸੋਲ ਲੈਵਲ 3 ਦੇ ਬਰਾਬਰ ਹੈ. ਭਵਿੱਖ ਵਿੱਚ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਲਈ ਲੋੜ ਨੂੰ ਤਬਦੀਲਵੀ ਕੀਤਾ ਜਾ ਸਕਦਾ ਹੈ. ਹੋਰ ਵੇਰਵੇ ਯੂਕੇ ਬਾਰਡਰ ਏਜੰਸੀ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤੇ ਜਾਣਗੇ ਅਤੇ ਤੁਹਾਨੂੰ ਸਿਟੀਜ਼ਨਸ਼ਿਪ ਲਈ ਅਰਜ਼ੀ ਦੇਣ ਤੋਂ ਪਹਲਾ ਵਰਤਮਾਨ ਜਰੂਰਤਾਂ ਵਾਰੇ ਵੈੱਬਸਾਈਟ ਤੇ ਜਾਣਕਾਰੀ ਦੀ ਪੜਤਾਲ ਕਰਨੀ ਚਾਹੀਦੀ ਹੈ.

This study guide is also available in: arArabicbeBengalidrDarizh-hansChinese (Simplified)enEnglishguGujaratihiHindineNepalipshPashtoplPolishtaTamiltrTurkishurUrdu